ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ੍ਹ ਨਮਿਤ ਸ਼ਹੀਦੀ ਸਮਾਗਮ ਅੱਜ ਉਹਨਾ ਦੇ ਜੱਦੀ ਪਿੰਡ ਪੰਜਵੜ੍ਹ ਵਿਖੇ ਸਮੂਹ ਸ਼ਹੀਦ ਪਰਿਵਾਰ, ਗੁਰ-ਸੰਗਤ ਅਤੇ ਖਾਲਸਾ ਪੰਥ ਵੱਲੋਂ ਸਾਂਝੇ ਤੌਰ ਉੱਤੇ ਕਰਵਾਇਆ ਗਿਆ। ਭਾਈ ਪਰਮਜੀਤ ਸਿੰਘ ਪੰਜਵੜ੍ਹ ਲੰਘੀ 6 ਮਈ ਨੂੰ ਜਲਾਵਤਨੀ ਦੌਰਾਨ ਵੈਰੀ ਵੱਲੋਂ ਲਗਾਈ ਘਾਤ ਵਿਚ ਸ਼ਹੀਦ ਹੋ ਗਏ ਸਨ।