ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨੂੰ ਸੂਤਰਧਾਰ ਕਰਨ ਦੇ ਯਤਨਾਂ ਤਹਿਤ ਬੀਤੇ ਦਿਨੀ ਤਲਵੰਡੀ ਸਾਬੋ ਵਿਖੇ ਇਲਾਕੇ ਵਿਚ ਕਾਰਜਸ਼ੀਲ ਜਥਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਗੁਰਦੁਆਰਾ ਨਾਨਕਸਰ ਬੁੰਗਾ ਰਵਿਦਾਸੀਆਂ ਸਿੰਘਾਂ (ਦਮਦਮਾ ਸਾਹਿਬ) ਵਿਖੇ ਹੋਈ ਇਸ ਇੱਕਤਰਤਾ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸਿੱਖ ਸਫਾਂ ਵਿਚ ਆਪਸੀ ਸੰਵਾਦ ਦੀ ਕਮੀ ਕਾਰਨ…