ਘੱਲੂਘਾਰਾ ਚੁਰਾਸੀ ਦੇ ਜਖਮ ਨੂੰ ਸੂਰਜ ਕਿਵੇਂ ਬਣਾਈਏ? – ਭਾਈ ਦਲਜੀਤ ਸਿੰਘ

ਸੁਨੇਹੇ ਤੇ ਵਖਿਆਨ By May 31, 2023 No Comments

 

ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨਾਲ ਕਿਤੇ ਜਾ ਰਹੇ ਤਾਲਮੇਲ ਤੇ ਵਿਚਾਰ-ਵਟਾਂਦਰੇ ਤਹਿਤ 28 ਮਈ 2023 ਨੂੰ ਇਕ ਇਕੱਤਰਤਾ ਕਲਾਨੌਰ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਵਿਚ ਉੱਸਰੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਬੋਲਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਾਡੇ ਸਮਿਆਂ ਦੇ ਇਕ ਵੱਡੇ ਵਿਦਵਾਨ ਨੇ ਘੱਲੂਘਾਰਾ ਜੂਨ 1984 ਬਾਰੇ ਕਿਹਾ ਸੀ ਸਾਨੂੰ ਇਸ ਜਖਮ ਨੂੰ ਨਾਸੂਰ ਨਹੀਂ ਬਣਨ ਦੇਣਾ ਚਾਹੀਦਾ ਬਲਕਿ ਇਸ ਨੂੰ ਸੂਰਜ ਬਣਾ ਕੇ ਆਪਣੇ ਅਗਲੇ ਰਾਹ ਰੁਸ਼ਨਾਉਣੇ ਚਾਹੀਦੇ ਹਨ। ਉਹਨਾ ਕਿਹਾ ਕਿ ਅੱਜ ਦੇ ਅਸਥਿਰਤਾ ਦੇ ਸਮੇਂ ਵਿਚ ਸਿੱਖਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਆਦਰਸ਼ਾਂ ਨੂੰ ਜੀਵਨ ਵਿਚ ਧਾਰਨ ਕਰਕੇ ਆਪਣੇ ਜੀਵਨ ਰਾਹੀਂ ਰਾਜ ਤੇ ਸਮਾਜ ਬਾਰੇ ਸਿੱਖ ਸੰਕਪਲਾਂ ਨੂੰ ਸੰਸਾਰ ਸਾਹਮਣੇ ਪਰਗਟ ਕਰਨਾ ਚਾਹੀਦਾ ਹੈ।

No Comments

Leave a comment

Your email address will not be published. Required fields are marked *