ਤਲਵੰਡੀ ਸਾਬੋ ਵਿਖੇ ਪੰਥ ਸੇਵਕਾਂ ਦੀ ਸਾਂਝੀ ਇਕੱਤਰਤਾ ਵਿਚ ਪੰਚ ਪ੍ਰਧਾਨੀ ਤੇ ਗੁਰਮਤੇ ਬਾਰੇ ਵਿਚਾਰਾਂ ਹੋਈਆਂ

ਸਾਂਝੇ ਬਿਆਨ By May 03, 2023 No Comments

ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨੂੰ ਸੂਤਰਧਾਰ ਕਰਨ ਦੇ ਯਤਨਾਂ ਤਹਿਤ ਬੀਤੇ ਦਿਨੀ ਤਲਵੰਡੀ ਸਾਬੋ ਵਿਖੇ ਇਲਾਕੇ ਵਿਚ ਕਾਰਜਸ਼ੀਲ ਜਥਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਗੁਰਦੁਆਰਾ ਨਾਨਕਸਰ ਬੁੰਗਾ ਰਵਿਦਾਸੀਆਂ ਸਿੰਘਾਂ (ਦਮਦਮਾ ਸਾਹਿਬ) ਵਿਖੇ ਹੋਈ ਇਸ ਇੱਕਤਰਤਾ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸਿੱਖ ਸਫਾਂ ਵਿਚ ਆਪਸੀ ਸੰਵਾਦ ਦੀ ਕਮੀ ਕਾਰਨ ਸਾਡੇ ਮਸਲੇ ਉਲਝਦੇ ਜਾ ਰਹੇ ਹਨ। ਅਜਿਹੇ ਹਾਲਾਤ ਵਿਚ ਸਥਾਨਕ ਪੱਧਰ ਉੱਤੇ ਸਰਗਰਮ ਸਿੱਖ ਜਥਿਆਂ ਨੂੰ ਆਪਸ ਵਿਚ ਤਾਲਮੇਲ ਵਧਾਉਣਾ ਚਾਹੀਦਾ ਹੈ ਅਤੇ ਆਪਸੀ ਵਿਚਾਰ-ਚਰਚਾ ਕਰਕੇ ਸਾਂਝੇ ਫੈਸਲੇ ਲੈਣੇ ਚਾਹੀਦੇ ਹਨ।

ਭਾਈ ਹਰਦੀਪ ਸਿੰਘ ਮਹਿਰਾਜ ਸੰਗਤਾਂ ਨਲ ਵਿਚਾਰ ਸਾਂਝੇ ਕਰਦੇ ਹੋਏ

 

ਪੰਥ ਸੇਵਕਾਂ ਨੇ ਕਿਹਾ ਕਿ ਉਹਨਾ ਵੱਲੋਂ ਪੰਥਕ ਪੱਧਰ ਉੱਤੇ ਆਪਸੀ ਵਿਚਾਰ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਉਸ ਤਹਿਤ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇੱਕਤਰਤਾ ਸੱਦੀ ਗਈ ਹੈ ਜਿਸ ਵਿਚ ‘ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ’ ਬਾਰੇ ਸਾਂਝੀ ਰਾਏ ਬਣਾਉਣ ਦਾ ਯਤਨ ਕੀਤਾ ਜਾਵੇਗਾ। ਪੰਥਕ ਸਖਸ਼ੀਅਤਾਂ ਨੇ ਇਸ ਬੈਠਕ ਵਿੱਚ ਹਾਜਰ ਹੋਏ ਜਥੇ ਅਤੇ ਸਿੰਘਾਂ ਨੂੰ ਵਿਸ਼ਵ ਸਿੱਖ ਇਕੱਤਰਤਾ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ।

ਤਲਵੰਡੀ ਸਾਬੋ ਵਿਖੇ ਇਕੱਤਰਤਾ ਦੀ ਇੱਕ ਤਸਵੀਰ

ਇਸ ਮੌਕੇ ਅੰਮ੍ਰਿਤ ਸੰਚਾਰ ਜਥਾ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਭਾਈ ਪਿੱਪਲ ਸਿੰਘ, ਮਸਤੂਆਣਾ ਬੁੰਗਾ ਸਾਹਿਬ ਬਾਬਾ ਕਾਕਾ ਸਿੰਘ ਅਤੇ ਗੁਰਦੁਆਰਾ ਨਾਨਕਸਰ ਬੁੰਗਾ ਰਵਿਦਾਸੀਆਂ ਸਿੰਘਾਂ ਦੇ ਮੁੱਖ ਸੇਵਾਦਾਰ ਬਾਬਾ ਧਰਮ ਸਿੰਘ ਨੇ ਕਿਹਾ ਕਿ ਸੰਗਤ ਵੱਲੋਂ ਹਰ ਪੰਥਕ ਕਾਰਜ ਵਿਚ ਪੂਰੇ ਸਮਰਪਣ ਵਿਚ ਯੋਗਦਾਨ ਪਾਇਆ ਜਾਂਦਾ ਹੈ ਪਰ ਫਿਰ ਵੀ ਖਿੰਡਾਓ ਦੇ ਹਾਲਾਤ ਕਾਰਨ ਪੂਰੇ ਸਾਰਥਕ ਨਤੀਜੇ ਹਾਸਿਲ ਨਹੀਂ ਹੁੰਦੇ।
ਵਿਚਾਰ-ਚਰਚਾ ਦੌਰਾਨ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸੰਗਤ ਦੇ ਸੁਹਿਰਦ ਯਤਨਾਂ ਦੀ ਪੂਰਨ ਸਫਲਤਾ ਲਈ ਜਰੂਰੀ ਹੈ ਕਿ ਸਿੱਖਾਂ ਦੀ ਅੰਦਰੂਨੀ ਕਤਾਰਬੰਦੀ ਸੂਤਰਬੱਧ ਕੀਤੀ ਜਾਵੇ। ਇਸ ਵਾਸਤੇ ਅਸੀਂ ਗੁਰ-ਸੰਗਤ ਅਤੇ ਖਾਲਸਾ ਪੰਥ ਦੀ ਸੇਵਾ ਵਿਚ ਸਰਗਰਮ ਜਥਿਆਂ ਨੂੰ ਵਿਸ਼ਵ ਸਿੱਖ ਇਕੱਤਰਤਾ ਦਾ ਸੱਦਾ ਦੇ ਰਹੇ ਹਾਂ ਤਾਂ ਕਿ ਗੁਰੂ ਆਸ਼ੇ ਤੇ ਪੰਥਕ ਰਿਵਾਰਿਤ ਦੀ ਰੌਸ਼ਨੀ ਵਿਚ ਪੰਚ ਪ੍ਰਧਾਨੀ ਅਤੇ ਗੁਰਮਤੇ ਦੀ ਬਹਾਲੀ ਲਈ ਸਾਂਝੀ ਰਾਇ ਬਣਾਈ ਜਾ ਸਕੇ।

ਭਾਈ ਦਲਜੀਤ ਸਿੰਘ ਸੰਗਤਾਂ ਨਲ ਵਿਚਾਰ ਸਾਂਝੇ ਕਰਦੇ ਹੋਏ

No Comments

Leave a comment

Your email address will not be published. Required fields are marked *